ਹੁਣ ਏਜਡ ਕੇਅਰ ਨੂੰ ਬਦਲਣ ਦਾ ਸਮਾਂ ਆ ਗਿਆ ਹੈ
ਯੂਨਾਈਟਿਡ ਵਰਕਰਜ਼ ਯੂਨੀਅਨ: ਅਸੀਂ ਕੌਣ ਹਾਂ
ਬਜ਼ੁਰਗ ਦੇਖਭਾਲ ਕਰਮਚਾਰੀ ਘੱਟ ਤਨਖਾਹ, ਕਰਮਚਾਰੀਆਂ ਦੀ ਘਾਟ ਅਤੇ ਅਸੁਰੱਖਿਅਤ ਨੌਕਰੀਆਂ ਹੋਣ ਦੇ ਬਾਵਜੂਦ ਵੀ ਬਜ਼ੁਰਗ ਲੋਕਾਂ ਦੀ ਦੇਖਭਾਲ ਲਈ ਬਹੁਤ ਸਖਤ ਮਿਹਨਤ ਕਰਦੇ ਹਨ।
ਅਸੀਂ ਬਜ਼ੁਰਗ ਆਸਟ੍ਰੇਲੀਆਨ ਲੋਕਾਂ ਦੀ ਦੇਖਭਾਲ ਲਈ ਕੀਤੇ ਗਏ ਮਹੱਤਵਪੂਰਣ ਕੰਮ ਲਈ ਸਤਿਕਾਰ ਦੇ ਹੱਕਦਾਰ ਹਾਂ
ਜੇ ਯੂਨੀਅਨ ਵਰਕਰ ਇਕੱਠੇ ਖੜ੍ਹੇ ਹੋਣਗੇ, ਤਾਂ ਹੀ ਅਸੀਂ ਆਸਟ੍ਰੇਲੀਆ ਵਿੱਚ ਹਰ ਸਹੂਲਤ ਵਿੱਚ ਇਹ ਬਦਲਾਅ ਕਰ ਸਕਾਂਗੇ।
ਏਜਡ ਕੇਅਰ, ਹੋਮ ਹੈਲਥ ਕੇਅਰ ਸਰਵਿਸ ਜਾਂ ਡਿਸਐਬਿਲਿਟੀ ਸਪੋਰਟ ਦੇ ਕਰਮਚਾਰੀ ਵਜੋਂ, ਯੂਨਾਈਟਿਡ ਵਰਕਰਜ਼ ਯੂਨੀਅਨ (UWU) ਸਾਡੀ ਯੂਨੀਅਨ ਹੈ।
ਸਾਡੀਆਂ ਯੂਨੀਅਨ ਉਨ੍ਹਾਂ ਨੌਕਰੀਆਂ, ਚੰਗੀ ਤਨਖਾਹ ਅਤੇ ਸ਼ਰਤਾਂ, ਅਤੇ ਕੰਮ ‘ਤੇ ਸਤਿਕਾਰ ਲਈ ਸਖਤ ਲੜਦੀਆਂ ਹਨ, ਜਿਨ੍ਹਾਂ ਤੇ ਅਸੀਂ ਨਿਰਭਰ ਕਰਦੇ ਹਾਂ। ਅਤੇ ਸਾਡੀ ਯੂਨੀਅਨ ਸਾਡੀ ਸਾਰਿਆਂ ਦੀ ਸਹਾਇਤਾ ਕਰਨ ਲਈ ਸਾਡੇ ਨਾਲ ਹੈ – ਗੁਣਵੱਤਾ ਸੇਵਾਵਾਂ ਦੀ ਰੇਂਜ਼ ਪ੍ਰਦਾਨ ਕਰਦੀ ਹੈ, ਅਤੇ ਜਦੋਂ ਤੁਹਾਨੂੰ ਲੋੜ ਹੋਵੇ, ਤਾਂ ਇਸਦੀ ਨੁਮਾਇੰਦਗੀ ਕਰਦੀ ਹੈ।
ਹੁਣ ਏਜਡ ਕੇਅਰ ਨੂੰ ਬਦਲਣ ਦਾ ਸਮਾਂ ਆ ਗਿਆ ਹੈ
ਏਜਡ ਕੇਅਰ ਕਰਮਚਾਰੀਆਂ ਨੂੰ ਬਹੁਤ ਲੰਮੇ ਸਮੇਂ ਤੋਂ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਦੇਖਭਾਲ ਤੋਂ ਪਹਿਲਾਂ ਮੁਨਾਫਾ ਦੇਣ ਵਾਲੇ ਪ੍ਰਦਾਤਾਵਾਂ ਅਤੇ ਸਰਕਾਰੀ ਫੰਡਾਂ ਵਿੱਚ ਕਟੌਤੀ ਦੇ ਕਾਰਨ ਏਜਡ ਕੇਅਰ ਵਿੱਚ ਕਰਮਚਾਰੀ ਸੰਕਟ ਬਣ ਆਇਆ ਹੈ।
ਸਾਡੀ ਯੂਨੀਅਨ ਏਜਡ ਕੇਅਰ ਵਿੱਚ ਅਸਲ ਤਬਦੀਲੀ ਦੀ ਮੰਗ ਕਰਨ ਲਈ ਇੱਕ ਰਾਸ਼ਟਰੀ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਦੇਸ਼ ਭਰ ਦੇ ਏਜਡ ਕੇਅਰ ਯੂਨੀਅਨ ਦੇ ਮੈਂਬਰਾਂ ਨੇ ਇਨ੍ਹਾਂ ਪੰਜ ਮੁੱਖ ਮੰਗਾਂ ਦਾ ਸਮਰਥਨ ਕੀਤਾ ਹੈ:
- ਮੋਰੀਸਨ ਸਰਕਾਰ ਨੂੰ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਦੇ ਸਾਹਮਣੇ ਆਉਣ ਵਾਲੇ ਏਜਡ ਕੇਅਰ ਸੰਕਟ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
- ਦੇਖਭਾਲ ਸਮੇਂ ਦੀ ਗਾਰੰਟੀ – ਕਰਮਚਾਰੀਆਂ ਨੂੰ ਦੇਖਭਾਲ ਕਰਨ ਲਈ ਕਾਫ਼ੀ ਸਮਾਂ ਦਿਓ।
- ਚੰਗੀ ਤਨਖਾਹ ਅਤੇ ਸਾਡੇ ਹੁਨਰਾਂ ਦੀ ਮਾਨਤਾ।
- 4. ਨੌਕਰੀ ਦੀ ਸੁਰੱਖਿਆ: ਇੱਕ ਨੌਕਰੀ ਹੀ ਕਾਫ਼ੀ ਹੋਣੀ ਚਾਹੀਦੀ ਹੈ।
- ਕਾਰਜਸਥਾਨ ਥਾਂ ‘ਤੇ ਏਜਡ ਕੇਅਰ ਕਰਮਚਾਰੀਆਂ ਦਾ ਸਨਮਾਨ।
“ਸਾਰੇ ਏਜਡ ਕੇਅਰ ਕਰਮਚਾਰੀਆਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਡੇ ਬਜ਼ੂਰਗ ਆਸਟ੍ਰੇਲੀਅਨ ਲੋਕਾਂ ਦੀ ਦੇਖਭਾਲ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਲਈ ਉਨ੍ਹਾਂ ਨੂੰ ਉਚਿਤ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।”
– ਜੇਨ, ਕੁਈਨਜ਼ਲੈਂਡ ਤੋਂ ਏਜਡ ਕੇਅਰ ਕਰਮਚਾਰੀ ਅਤੇ UWU ਮੈਂਬਰ।
ਇਕੱਠੇ ਮਿਲ ਕੇ ਅਸੀਂ ਆਪਣੇ ਕਾਰਜਸਥਾਨਾਂ ਨੂੰ ਬਿਹਤਰ ਬਣਾ ਸਕਦੇ ਹਾਂ – ਕਿਉਂਕਿ ਬਜ਼ੁਰਗ ਆਸਟਰੇਲੀਅਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀ ਆਦਰ ਦੇ ਹੱਕਦਾਰ ਹਨ।
ਜੇ ਤੁਸੀਂ ਏਜਡ ਕੇਅਰ ਦੇ ਵਿੱਚ ਕੰਮ ਕਰਦੇ ਹੋ, ਤਾਂ ਆਪਣੀ ਯੂਨੀਅਨ ਵਿੱਚ ਸ਼ਾਮਲ ਹੋਣਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਤੁਸੀਂ ਬਦਲਾਅ ਲਿਆਉਣ ਦੀ ਲੜਾਈ ਦਾ ਸਮਰਥਨ ਕਰ ਸਕਦੇ ਹੋ – ਸਾਡੀ ਮੁਹਿੰਮ ਉੰਨੀ ਹੀ ਮਜ਼ਬੂਤ ਹੈ, ਜਿੰਨੇ ਕਿ ਸਾਡੇ ਮੈਂਬਰ!
ਮੁਹਿੰਮ ਬਾਰੇ ਹੋਰ ਜਾਣਨ ਅਤੇ ਇਸ ਵਿੱਚ ਸ਼ਾਮਲ ਹੋਣ ਲਈ, ਇੱਥੇ ਜਾਓ uwu.org.au/aged-care-campaign
ਤੁਹਾਡੇ ਯੂਨੀਅਨ ਵਿੱਚ ਸ਼ਾਮਲ ਹੋਣ ਦੇ ਲਾਭ।
ਤੁਹਾਡੀ ਯੂਨੀਅਨ ਤੁਹਾਡੀ ਸਹਾਇਤਾ ਲਈ ਤੁਹਾਡੇ ਨਾਲ ਹੈ।
ਕੰਮ ਤੇ ਅਤੇ ਸਮਾਜ ਵਿੱਚ ਸਾਨੂੰ ਆਵਾਜ਼ ਦੇਣ ਲਈ, ਕਰਮਚਾਰੀਆਂ ਦੁਆਰਾ, ਕਰਮਚਾਰੀਆਂ ਲਈ ਯੂਨੀਅਨਾਂ ਸ਼ੁਰੂ ਕੀਤੀਆਂ ਗਈਆਂ ਸਨ। ਸਾਡੀਆਂ ਇਕੱਲੇ-ਇੱਕਲੇ ਦੀ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ, ਪਰ ਮਿਲ ਕੇ ਅਸੀਂ ਇੱਕ ਸ਼ਕਤੀਸ਼ਾਲੀ ਸ਼ਕਤੀ ਬਣ ਜਾਂਦੇ ਹਾਂ। ਤੁਸੀਂ ਆਪਣੇ ਹਜ਼ਾਰਾਂ ਸਹਿਕਰਮੀਆਂ ਵਿੱਚ ਸ਼ਾਮਲ ਹੋ ਰਹੇ ਹੋ ਜੋ ਤੁਹਾਡੇ ਨਾਲ ਸਹਿਮਤ ਹਨ ਅਤੇ ਪਹਿਲਾਂ ਹੀ ਮੈਂਬਰ ਹਨ।
ਬਿਹਤਰ ਤਨਖਾਹ ਅਤੇ ਸ਼ਰਤਾਂ
ਬਿਹਤਰ ਤਨਖਾਹ ਅਤੇ ਸ਼ਰਤਾਂ, ਸਨਮਾਨ ਅਤੇ ਨੌਕਰੀ ਦੀ ਸੁਰੱਖਿਆ ਲਈ ਯੂਨੀਅਨ ਦੇ ਮੈਂਬਰ ਇਕ-ਦੂਜੇ ਨਾਲ ਖੜ੍ਹੇ ਹਨ। ਇਕੱਠੇ ਖੜ੍ਹੇ ਹੋਣ ਅਤੇ ਬਿਹਤਰ ਸੌਦੇ ਤੇ ਗੱਲਬਾਤ ਕਰਨ ਦੀ ਸਾਡੀ ਸਮੂਹਿਕ ਤਾਕਤ ਦੇ ਕਾਰਨ, ਆਸਟ੍ਰੇਲੀਅਨ ਕਰਮਚਾਰੀ, ਜੋ ਯੂਨੀਅਨ ਦੇ ਮੈਂਬਰ ਹਨ, ਪ੍ਰਤੀ ਹਫਤੇ ਔਸਤਨ 250 ਜਿਆਦਾ ਕਮਾਉਂਦੇ ਹਨ।
ਕੰਮ ਤੇ ਸਹਾਇਤਾ ਅਤੇ ਸਮਰਥਨ
ਜਦੋਂ ਤੁਹਾਡੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ - ਜਿਵੇਂ ਕਿ ਗਲਤ ਤਰੀਕੇ ਨਾਲ ਬਰਖਾਸਤਗੀ, ਸੁਰੱਖਿਆ ਦੇ ਮੁੱਦੇ, ਜਾਂ ਕੰਮ ਤੇ ਪਰੇਸ਼ਾਨੀ, ਉਦੋਂ ਯੂਨੀਅਨ ਦਾ ਹੋਣਾ ਮਹੱਤਵਪੂਰਨ ਹੁੰਦਾ ਹੈ। ਦੇਸ਼ ਭਰ ਦੀਆਂ ਫੈਸਿਲਿਟੀ ਵਿੱਚ UWU ਦੇ ਨੁਮਾਇੰਦੇ, ਲੀਡਰ ਅਤੇ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਤੁਹਾਡੇ ਨਾਲ ਹਨ। ਜਦੋਂ ਤੁਸੀਂ ਯੂਨੀਅਨ ਦੇ ਮੈਂਬਰ ਹੁੰਦੇ ਹੋ, ਉਦੋਂ ਤੁਸੀਂ ਕਦੇ ਵੀ ਕੰਮ ਤੇ ਇਕੱਲੇ ਨਹੀਂ ਹੁੰਦੇ।
ਸਿਖਲਾਈ, ਜਾਣਕਾਰੀ ਅਤੇ ਕਮਿਉਨਿਟੀ
ਮੈਂਬਰਾਂ ਕੋਲ ਕੰਮ 'ਤੇ ਤੁਹਾਡੀ ਸਹਾਇਤਾ ਲਈ ਤਿਆਰ ਕੀਤੀ ਗਈ ਖਾਸ ਵਿਸ਼ੇਸ਼ ਸਿਖਲਾਈ ਅਤੇ ਵਿਕਾਸ ਦੀ ਪਹੁੰਚ ਹੈ। ਏਜਡ ਕੇਅਰ ਵਿੱਚ ਹੋਣ ਵਾਲੀ ਹਰ ਚੀਜ਼ ਦੇ ਸਿੱਖਰ ਤੇ ਬਣੇ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਯੂਨਿਅਨ ਹੋਣ ਨਾਲ ਤੁਹਾਨੂੰ ਕਰਮਚਾਰੀਆਂ ਦੀ ਇੱਕ ਕਮੁਉਨਿਟੀ ਅਤੇ ਮਾਹਰ ਜਾਣਕਾਰੀ ਤੱਕ ਪਹੁੰਚ ਵੀ ਮਿਲਦੀ ਹੈ।
ਇੱਕ ਅਜਿਹੇ ਅੰਦੋਲਨ ਵਿੱਚ ਸ਼ਾਮਲ ਹੋਣਾ, ਜੋ ਜਿੱਤੇਗਾ
ਜਦੋਂ ਤੁਹਾਡੀ ਯੂਨੀਅਨ, ਤੁਸੀਂ ਇੱਕ ਰਾਸ਼ਟਰੀ ਅੰਦੋਲਨ ਦਾ ਹਿੱਸਾ ਹੋ, ਜੋ ਲੰਮੇ ਸਮੇਂ ਤੋਂ ਸਹੀ ਦੇ ਨਾਲ ਖੜੀ ਹੁੰਦੀ ਆਈ ਹੈ। ਵੀਕਐਂਡ, ਸਾਲਾਨਾ ਛੁੱਟੀਆਂ, ਅਤੇ ਰਿਟਾਇਰਮੈਂਟਸ ਸਾਰੇ ਯੂਨੀਅਨਾਂ ਦੇ ਕਾਰਨ ਹੀ ਮਿਲੇ ਹਨ। ਅਸੀਂ ਉਚਿਤ ਵੇਤਨ ਅਤੇ ਬਿਹਤਰ ਸਥਿਤੀਆਂ, ਪ੍ਰਵਾਸੀ ਮਜ਼ਦੂਰਾਂ ਦੀ ਇੱਜ਼ਤ ਅਤੇ ਲਿੰਗ ਦੇ ਅਨੁਸਾਰ ਅਨੁਚਿਤ ਤਨਖਾਹ ਦੇ ਅੰਤਰ ਨੂੰ ਖਤਮ ਕਰਨ ਲਈ ਲੜਦੇ ਰਹਾਂਗੇ। ਜੇ ਤੁਸੀਂ ਇੱਕ ਨਿਰਪੱਖ ਆਸਟਰੇਲੀਆ ਬਣਾਉਣ ਵਿੱਚ ਵਿਸ਼ਵਾਸ ਕਰਦੇ ਹੋ - ਤੁਹਾਨੂੰ ਯੂਨੀਅਨ ਮੈਂਬਰ ਬਣਨਾ ਚਾਹੀਦਾ ਹੈ!
ਯੂਨੀਅਨ ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ।
UWU, WA, QLD, SA ਅਤੇ NT ਦੇ ਸਾਰੇ ਏਜਡ ਕੇਅਰ ਵਰਕਰਾਂ ਦੀਆਂ ਯੂਨੀਅਨਾਂ ਹਨ। ਅਸੀਂ ਦੇਖਭਾਲ ਕਰਨ ਵਾਲੇ ਕਰਮਚਾਰੀਆਂ, ਪ੍ਰਾਹੁਣਚਾਰੀ ਕਰਮਚਾਰੀਆਂ, ਨਰਸਿੰਗ ਸਹਾਇਕਾਂ, ਲਾਂਡਰੀ ਕਰਮਚਾਰੀਆਂ, ਸੁਵਿਧਾ ਸਟਾਫ ਅਤੇ ਮੈਨੇਜਰਾਂ ਨੂੰ ਕਵਰ ਕਰਦੇ ਹਾਂ।
ਹਾਂ, ਯੂਨੀਅਨ ਫੀਸਾਂ 100% ਟੈਕਸ ਕਟੌਤੀਯੋਗ ਹਨ, ਜੋ ਕਿ ਯੂਨੀਅਨ ਮੈਂਬਰਸ਼ਿਪ ਦੀ ਅਸਲ ਲਾਗਤ ਨੂੰ ਬਹੁਤ ਘੱਟ ਕਰਦੀਆਂ ਹਨ।
ਪਹਿਲਾਂ, ਆਪਣੀ ਯੂਨੀਅਨ ਵਿੱਚ ਸ਼ਾਮਲ ਹੋਵੋ। ਫਿਰ ਤੁਸੀਂ ਇੱਕ ਲੋਕਲ ਮੁਹਿੰਮ ਕਰਮਚਾਰੀ ਜਾਂ ਲੀਡਰ ਬਣਨ ਲਈ ਸਾਈਨ ਅਪ ਕਰ ਸਕਦੇ ਹੋ ਅਤੇ ਸਾਡੀ ਔਨਲਾਈਨ ਸਟ੍ਰਾਈਕ ਫੋਰਸ ਵਿੱਚ ਸ਼ਾਮਲ ਹੋ ਸਕਦੇ ਹੋ – ਔਨਲਾਈਨ ਬਦਲਾਅ ਦੀ ਸਾਡੀ ਮੰਗ ਨੂੰ ਹੁਲਾਰਾ ਦੇਣਾ। ਯੂਨੀਅਨ ਦੇ ਮੈਂਬਰਾਂ ਕੋਲ ਨੁਮਾਇੰਦੇ ਜਾਂ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਬਣਨ ਲਈ ਸਿਖਲਾਈ ਦੀ ਪਹੁੰਚ ਵੀ ਹੈ।
ਏਜਡ ਕੇਅਰ ਨਿਗਰਾਨੀ
ਯੂਨਾਈਟਿਡ ਵਰਕਰਜ਼ ਯੂਨੀਅਨ ਨੇ ਇੱਕ ਔਨਲਾਈਨ ਟੂਲ ਵੀ ਬਣਾਇਆ ਹੈ, ਜੋ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਅਗਿਆਤ ਤੌਰ ‘ਤੇ ਉਨ੍ਹਾਂ ਦੇ ਕਾਰਜ ਸਥਾਨ ਦੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ਫੈਸਲੇ ਲੈਣ ਵਾਲਿਆਂ’ ਤੇ ਵਧੇਰੇ ਦੇਖਭਾਲ ਦਾ ਸਮਾਂ ਬਿਤਾਉਣ ਦੇ ਯੋਗ ਬਣਾਉਂਦਾ ਹੈ।
ਹਜ਼ਾਰਾਂ ਕਰਮਚਾਰੀ ਪਹਿਲਾਂ ਹੀ ਕਰਮਚਾਰੀਆਂ ਦੀ ਘਾਟ ਅਤੇ ਕੰਮ ਦੇ ਬੋਝ ਦੇ ਆਪਣੇ ਤਜ਼ਰਬੇ ਸਾਂਝੇ ਕਰ ਚੁੱਕੇ ਹਨ।
ਅਗਲੀ ਵਾਰ ਜਦੋਂ ਤੁਹਾਨੂੰ ਕੰਮ ਤੇ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸਦੀ ਰਿਪੋਰਟ AgedCareWatch.org.au ਤੇ ਜ਼ਰੂਰ ਕਰੋ
ਸਾਡੀ ਲੜਾਈ ਵਿੱਚ ਸ਼ਾਮਲ ਹੋਵੋ - ਆਪਣੀ ਯੂਨੀਅਨ ਨਾਲ ਜੁੜੋ।
ਸ਼ਾਮਲ ਹੋਣਾ ਅਸਾਨ ਹੈ ਅਤੇ ਸਿਰਫ ਕੁਝ ਮਿੰਟ ਲੈਂਦਾ ਹੈ